ਮੇਰਾ ਨਾਮ HAMDI MOHAMED ਹੈ, ਅਤੇ ਮੈਂ ਤੁਹਾਡੇ ਸੀਐਟਲ ਪੋਰਟ ਕਮਿਸ਼ਨਰ ਬਣਨ ਲਈ ਚੋਣ ਲੜ ਰਿਹਾ ਹਾਂ!

ਮੈਂ ਆਪਣੀ ਮਾਂ ਨੂੰ SeaTac Airport ‘ਤੇ ਕੰਮ ਲਈ ਜੂਝਦੇ ਹੋਏ ਦੇਖਕੇ ਵੱਡਾ ਹੋਇਆ ਹਾਂ। ਛੋਟੀ ਉਮਰ ਤੋਂ ਹੀ, ਮੈਂ ਕਠੋਰ ਮਿਹਨਤ, ਦ੍ਰਿੜਤਾ ਅਤੇ ਸਮਾਜਕ ਸੇਵਾ ਦੀ ਕਦਰ ਕਰਨਾ ਸਿੱਖੀ ਹੈ। ਮੈਂ ਉਨ੍ਹਾਂ ਕਦਰਾਂ-ਕੀਮਤਾਂ ਦਾ ਇਸਤੇਮਾਲ ਉਸ ਸਮੇਂ ਕੀਤਾ ਜਦੋਂ ਮੈਂ ਯੂ ਐਸ ਕਾਂਗਰਸਵੁਮੈਨ Pramila Jayapal ਨੇ ਸਾਡੇ ਸਮਾਜ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਲਈ ਕੰਮ ਕੀਤਾ ਜਿਸ ਦਾ ਦੈਨਿਕ ਜਨਤਕ ਨੀਤੀ ‘ਤੇ ਅਸਰ ਹੋਇਆ ਹੈ। ਮੇਰੀ ਆਪਣੀ ਹਿਮਾਇਤ ਅਤੇ ਅਗਵਾਈ ਦੇ ਹੁਨਰਾਂ ਨਾਲ, King County ਦੇ ਵਸਨੀਕਾਂ ਅਤੇ ਕਾਰੋਬਾਰਿਆਂ ਲਈ ਲੱਖਾਂ ਡਾਲਰ ਦੀ ਬਚਤ ਕੀਤੀ। ਮੈਂ ਇਹੋ ਹੁਨਰ ਦਾ ਇਸਤੇਮਾਲ King County ਲਈ ਇੱਕ ਪ੍ਰਵਾਸੀ ਅਤੇ ਸ਼ਰਨਾਰਥੀ ਨੀਤੀ ਸਲਾਹਕਾਰ ਦੇ ਤੌਰ ‘ਤੇ ਕੰਮ ਵਿੱਚ ਵਰਤਿਆ। ਅਤੇ, ਹੁਣ, ਮੈਂ ਇਨ੍ਹਾਂ ਕਦਰਾਂ ਕੀਮਤਾਂ ਨੂੰ ਆਪਣੇ ਨਾਲ Port Commission (ਪੋਰਟ ਕਮਿਸ਼ਨ) ‘ਤੇ ਲਿਆਉਣਾ ਚਾਹੁੰਦਾ ਹਾਂ। ਮੈਂ ਆਪਣੇ ਆਪ ਨੂੰ ਆਮ ਲੋਕਾਂ, ਪਰਿਵਾਰਾਂ, ਛੋਟੇ ਕਾਰੋਬਾਰਿਆਂ ਅਤੇ ਸਥਾਨਕ ਅਤੇ ਫੈਡਰਲ ਪੱਧਰ ‘ਤੇ ਸਮਾਜ ਦੀ ਸਹਾਇਤਾ ਲਈ ਸਮਰਪਿਤ ਕੀਤਾ ਹੈ। ਜਿਵੇਂ ਕਿ ਅਸੀਂ ਕੋਵਿਡ-19 ਨੂੰ ਹਰਾ ਰਹੇ ਹਾਂ, ਇਸਲਈ ਸਾਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ Port ਦੇ ਕੰਮਕਾਜੀ ਪਰਿਵਾਰਾਂ ਨੂੰ ਮਹਾਂਮਾਰੀ ਦੇ ਦੌਰਾਨ ਠੀਕ ਹੋਣ ਅਤੇ ਅੱਗੇ ਵਧਣ ਵਿੱਚ ਹਰ ਮੁਮਕਿਨ ਸਹਾਇਤਾ ਕੀਤੀ ਜਾ ਰਹੀ ਹੈ। University of Washington ਵਿੱਚ ਇੱਕ ਦਹਾਕੇ ਤੋਂ ਜਿਆਦਾ ਸਮੇਂ ਤੋਂ ਤਜਰਬੇ ਅਤੇ ਡਿਗਰੀਆਂ ਦੇ ਨਾਲ, ਮੈਂ ਸਮਾਜ ਦੇ ਨਾਲ ਹੇਠਾਂ ਦਿੱਤੀ ਤਰਜੀਹਾਂ ਨਾਲ ਨਜਿੱਠਣ ਲਈ ਤਿਆਰ ਹਾਂ।

ਸਾਡਾ ਵਿਜਨ

ਆਰਥਕ ਵਿਕਾਸ

ਮੇਰੀ ਪ੍ਰਾਥਮਿਕਤਾ ਸਾਡੇ ਸਮਾਜ ਦੇ ਹਰੇਕ ਵਿਅਕਤੀ ਦੀ ਸਹਾਇਤਾ ਅਤੇ ਸਾਰੇ ਉਪਲਬਧ ਮੌਕਿਆਂ ਤੱਕ ਪਹੁੰਚ ਪ੍ਰਦਾਨ ਕਰਨਾ ਹੈ। ਕੋਵੀਡ-19 ਨੇ ਸਾਡੇ ਸਮਾਜ ਨੂੰ ਸੰਘਰਸ਼ੀਲ ਬਣਾ ਦਿੱਤਾ ਹੈ ਅਤੇ ਸਾਨੂੰ ਛੋਟੇ ਕਾਰੋਬਾਰਿਆਂ, ਗਿਗ ਵਰਕਰਾਂ, ਅਤੇ ਰਾਈਡਸ਼ੇਅਰ ਡਰਾਈਵਰਾਂ ਸਮੇਤ ਸਾਰੇ ਕਾਮਿਆਂ ਦੀ ਸਹਾਇਤਾ ਲਈ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਨੌਕਰੀ ਪੈਦਾ ਕਰਨ, ਕਾਰਜ-ਸ਼ਕਤੀ ਪ੍ਰੋਗਰਾਮਾਂ ਅਤੇ ਕੈਰੀਅਰ ਵਿਚ ਉੱਨਤੀ ਦੇ ਮੌਕਿਆਂ ਵਿਚ ਨਿਵੇਸ਼ ਕਰਨ ਲਈ ਵਚਨਬੱਧ ਹਾਂ। Port ‘ਤੇ ਵੱਖ-ਵੱਖ ਠੇਕੇ ਨੂੰ ਛੋਟੇ ਕਾਰੋਬਾਰਿਆਂ ਦੀ ਸਹਾਇਤਾ ਕਰਨਾ ਵੀ ਸਾਡੇ ਖੇਤਰ ਦੀ ਅਹਿਮ ਸਫਲਤਾ ਹੈ। ਅਸੀਂ ਆਪਣੇ ਵਰਕਰਾਂ ਨੂੰ ਵਾਪਸ ਕੰਮ ‘ਤੇ ਲਿਆਉਣ ਦੀ ਹਰ ਮੁਮਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਸਾਰਿਆਂ ਦੀ ਆਰਥਿਕ ਸੁਰੱਖਿਆ ਲਈ ਹਰ ਮੁਮਕਿਨ ਕੰਮ ਕੀਤਾ ਜਾਣਾ ਚਾਹੀਦਾ ਹੈ।

ਵਾਤਾਵਰਣਕ ਨਿਆਂ ਅਤੇ ਏਅਰਪੋਰਟ ਵਾਲੇ ਸ਼ਹਿਰ

ਪੂਰੀ ਉਮਰ South King County ਨਿਵਾਸੀ ਹੋਣ ਦੇ ਨਾਤੇ, ਮੈਂ ਏਅਰਪੋਰਟ ਵਾਲੇ ਸ਼ਹਿਰਾਂ ਦੁਆਰਾ ਸਾਹਮਣਾ ਕੀਤੀਆਂ ਜਾ ਰਹੀਆਂ ਚੁਣੌਤੀਆਂ ਨੂੰ ਸਮਝਦਾ ਹਾਂ। ਮੈਂ ਆਪਣੇ ਦੇਸ਼ ਦੇ ਸਭ ਤੋਂ ਰੁਝੇਵੇਂ ਏਅਰਪੋਰਟ ਤੋਂ ਕੁਝ ਹੀ ਦੂਰੀ ‘ਤੇ ਰਹਿੰਦਾ ਹਾਂ, ਜਿੱਥੇ ਆਵਾਜ਼ ਪ੍ਰਦੂਸ਼ਣ, ਹਵਾ ਪ੍ਰਦੂਸ਼ਣ ਅਤੇ ਟ੍ਰੈਫਿਕ ਜਾਮ ਦੇ ਕਾਰਨ ਸਾਡੇ ਸਮਾਜ ਨੂੰ ਬਹੁਤ ਜਿਆਦਾ ਪ੍ਰਭਾਵਿਤ ਕਰਦਾ ਹੈ। ਮੈਂ ਨਿਰੰਤਰ ਖੋਜ, ਤਕਨਾਲੋਜੀ ਦੀਆਂ ਤਰੱਕੀ ਅਤੇ ਹੱਲਾਂ ਲਈ ਸਥਾਨਕ ਅਤੇ ਸੰਘੀ ਪੱਧਰ ‘ਤੇ ਹਿਮਾਇਤ ਕਰਨ ਲਈ ਵਚਨਬੱਧ ਹਾਂ ਜਿਸ ਨਾਲ ਪਰਿਵਾਰਾਂ, ਕਾਰੋਬਾਰਿਆਂ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਰਹਿਣ ਵਿਚ ਮਦਦ ਮਿਲੇਗੀ।

ਸੁਰੱਖਿਅਤ ਅਤੇ ਸਤਿਕਾਰ ਯੋਗ PORT

Sea-Tac Airport ਸਾਡੇ ਸਟੇਟ ਵਿੱਚ ਆਉਣ ਵਾਲੇ ਜ਼ਿਆਦਾਤਰ ਯਾਤਰੀਆਂ ਅਤੇ ਨਵੇਂ ਵਸਨੀਕਾਂ ਦਾ ਅਹਿਮ ਸਥਾਨ ਹੈ। ਮੈਂ ਇਹ ਸੁਨਿਸ਼ਚਿਤ ਕਰਾਂਗਾ ਕਿ ਏਅਰਪੋਰਟ ਤੋਂ ਆਉਣ ਵਾਲਾ ਹਰ ਵਿਅਕਤੀ ਸੁਰੱਖਿਅਤ ਅਤੇ ਬਿਨਾਂ ਕਿਸੇ ਡਰ ਦੇ ਇੱਥੇ ਆ ਸਕੇ। ਮੈਂ ਮਨੁੱਖੀ ਤਸਕਰੀ ਦੇ ਸੰਕਟ ਦਾ ਮੁਕਾਬਲਾ ਕਰਨ ਦੇ ਨਾਲ ਪ੍ਰਵਾਸੀ ਕਾਮਿਆਂ, ਵਸਨੀਕਾਂ ਅਤੇ ਸੈਲਾਨੀਆਂ ਦੀ ਰੱਖਿਆ ਲਈ ਵਚਨਬੱਧ ਹਾਂ। ਰਾਜਨੀਤਿਕ ਡਰ ਦੇ ਬਿਨਾਂ ਨਾਗਰਿਕਾਂ ਦੀ ਅਜਾਦੀ, ਆਰਥਿਕ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਦੇ ਕੰਮ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਵਰਕਰਜ਼ ਅਤੇ ਸੰਸਥਾਂ ਨੂੰ ਤਰਜੀਹ

ਪਾਰਦਰਸ਼ੀ ਅਤੇ ਪਹੁੰਚਯੋਗ ਸਰਕਾਰ ਮੇਰੀ ਪ੍ਰਾਥਮਿਕਤਾ ਰਹੇਗੀ। ਇਸ ਵਿੱਚ ਉਹ ਨੀਤੀਆਂ ਸ਼ਾਮਲ ਹੋਣਗੀਆਂ ਜੋ ਉਹ ਸਮਾਜ ਦੇ ਹਿੱਸੇਦਾਰਾਂ ਨੂੰ ਉਤਸ਼ਾਹਤ ਕਰਨਗੀਆਂ ਜਿਵੇਂ ਕਿ ਸਾਡੇ ਛੋਟੇ ਕਾਰੋਬਾਰੀ, ਵਿਕਰੇਤਾ, ਠੇਕੇਦਾਰ, ਏਅਰਪੋਰਟ ਕਰਮਚਾਰੀ ਜੋ ਇੱਥੇ ਰਹਿੰਦੇ ਹਨ, ਜਿਸ ਵਿੱਚ ਨੌਜਵਾਨ, ਅਪਾਹਜ ਵਿਅਕਤੀ ਅਤੇ Black, Indigenous and Communities of Color (ਕਾਲੇ, ਸਵਦੇਸ਼ੀ ਅਤੇ ਵੱਖ-ਵੱਖ ਰੰਗ ਵਾਲੇ ਸਮਾਜ ਦੇ ਲੋਕ, BIPOC) ਸ਼ਾਮਲ ਹਨ। ਮੈਂ ਅਪਾਹਜ ਵਿਅਕਤੀਆਂ ਅਤੇ ਵੱਖ ਵੱਖ ਸਭਿਆਚਾਰਕ ਅਤੇ ਭਾਸ਼ਾਈ ਪਿਛੋਕੜ ਵਾਲੇ ਵਿਅਕਤੀਆਂ ਲਈ ਪਹੁੰਚਯੋਗਤਾ ਨੂੰ ਪ੍ਰਾਥਮਿਕਤਾ ਦੇਵਾਂਗਾ

ਇਸ ਮੁਹਿੰਮ ਵਿਚ ਦਾਨ ਕਰਨ ਲਈ, ਇੱਥੇ ਕਲਿੱਕ ਕਰੋ ਕਿਰਪਾ ਕਰਕੇ ਨੋਟ ਕਰੋ ਕਿ ਦਾਨ ਫਾਰਮ ਸਿਰਫ ਅੰਗ੍ਰੇਜ਼ੀ ਵਿੱਚ ਉਪਲਬਧ ਹੈ। ਜੇ ਤੁਹਾਨੂੰ ਭਾਸ਼ਾ ਸਹਾਇਕ ਦੀ ਲੋੜ ਹੈ, ਕਿਰਪਾ ਕਰਕੇ ਸਾਨੂੰ ਸੁਨੇਹਾ ਭੇਜੋ।

ਸਾਇਨ-ਅਪ

ਅਪਡੇਟਾਂ ਲਈ ਸਾਈਨ-ਅਪ ਕਰੋ। ਸਾਨੂੰ ਕੋਈ ਪ੍ਰਸ਼ਨ ਜਾਂ ਟਿੱਪਣੀ ਭੇਜੋ।

Hamdi - Port Commission, Position 3
         

Mailing Address:

Friends of Hamdi

P.O. Box 69383
Seatac, WA 98168

Paid for by friends of Hamdi

designed by CMD

Pitch in Today

Please donate whatever you can afford to support our port for the people campaign